ਚੈੱਕਲਿਸਟ (Checklist)
This page is also available in English
ਟੈਂਟ
ਉਪਕਰਨ
ਟੈਂਟ:ਇੱਕ ਟੈਂਟ ਨੂੰ ਕਿਰਾਏ ਤੇ ਲੈਣਾ, ਖਰੀਦਣਾ ਜਾਂ ਉਧਾਰ ਲੈਣਾ ਯਕੀਨੀ ਬਣਾਉ ਜੋ ਤੁਹਾਨੂੰ ਸੁੱਕਾ ਅਤੇ ਅਰਾਮਦੇਹ ਰੱਖੇ। ਆਪਣੇ ਪਹਿਲੇ ਕੈਂਪਿੰਗ ਟਰਿਪ ਤੋਂ ਪਹਿਲਾਂ ਘਰ ਵਿਖੇ ਟੈਂਟ ਨੂੰ ਲਗਾਉਣ ਦੀ ਪ੍ਰੈਕਟਿਸ ਕਰੋ।
ਗਰਾਉਂਡਸ਼ੀਟ:ਗਰਾਉਂਡਸ਼ੀਟ ਕਪੜੇ ਦਾ ਇੱਕ ਟੁੱਕੜਾ ਹੁੰਦਾ ਹੈ ਜੋ ਤੁਸੀਂ ਟੈਂਟ ਦੇ ਅੰਦਰ ਆਪਣਟ ਟੈਂਟ ਦੇ ਫਰਸ਼ ਨੂੰ ਬਚਾਉਣ ਲਈ ਵਿਛਾਉਂਦੇ ਹੋ।
ਤਿਰਪਾਲ:"ਇੱਕ "ਤਿਰਪਾਲ" ਲਉ ਅਤੇ ਇਸ ਨੂੰ ਪਿਕਨਿਕ ਮੇਜ਼ ਦੇ ਉੱਪਰ ਟੰਗ ਦਿਉ ਤਾਂ ਜੋ ਤੁਸੀਂ ਬਰਸਾਤ ਹੋਣ ਤੇ ਸੁੱਕੇ ਰਹਿ ਸਕੋ।
ਸੌਣ ਵਾਲਾ ਬੈਗ:ਜੇ ਤੁਹਾਡੇ ਕੋਲ ਸੌਣ ਵਾਲਾ ਬੈਗ ਨਹੀਂ ਹੈ ਤਾਂ ਘਰ ਤੋਂ ਇੱਕ ਕੰਬਲ ਅਤੇ ਚਾਦਰ ਲੈ ਕੇ ਆਉ।
ਸਿਰ੍ਹਾਣਾ:ਵਾਧੂ ਅਰਾਮ ਲਈ, ਇੱਕ ਛੋਟਾ ਸਿਰ੍ਹਾਣਾ ਲਿਆਉ। ਜੇ ਤੁਸੀਂ ਠੀਕ ਸਮਝੋ ਤਾਂ ਕੰਮ-ਚਲਾਊ ਕੈਂਪਿੰਗ ਸਿਰ੍ਹਾਣੇ ਲਈ ਇੱਕ ਥੈਲੀ ਨੂੰ ਵਾਧੂ ਕਪੜਿਆਂ ਨਾਲ ਭਰ ਲਉ।
ਸੌਣ ਵਾਲੇ ਪੈਡ ਜਾਂ ਹਵਾ ਵਾਲੇ ਗੱਦੇ:ਵਾਧੂ ਅਰਾਮ ਅਤੇ ਗਰਮਾਹਟ ਲਈ ਇੱਕ ਸੌਣ ਵਾਲਾ ਪੈਡ ਜਾਂ ਚਟਾਈ ਆਪਣੇ ਸੌਣ ਵਾਲੇ ਬੈਗ ਦੇ ਨੀਚੇ ਵਿਛਾਓ।
ਲਾਲਟੈਣ:ਆਪਣੇ ਟੈਂਟ ਵਿੱਚ ਬੈਟਰੀ ਨਾਲ ਚੱਲਦੀ ਲਾਲਟੈਣ ਦੀ ਵਰਤੋਂ ਕਰੋ; ਗੈਸ ਜਾਂ ਪ੍ਰੋਪੇਨ ਵਾਲੀਆਂ ਲਾਲਟੈਣਾਂ ਬਾਹਰ ਲਈ ਠੀਕ ਹਨ ਪਰ ਇਨ੍ਹਾਂ ਨੂੰ ਟੈਂਟਾਂ ਦੇ ਅੰਦਰ ਨਹੀਂ ਲਗਾਉਣਾ ਚਾਹੀਦਾ।
ਵਾਧੂ ਬੈਟਰੀਆਂ ਦੇ ਨਾਲ ਫਲੈਸ਼ਲਾਇਟਾਂ ਜਾਂ ਹੈਡਲੈਂਪ:ਫਲੈਸ਼ਲਾਇਟ ਹੈਡਲੈਂਪ ਤਹਾਡੇ ਹੱਥਾਂ ਨੂੰ ਲਾਇਟ ਕਰਨ ਵੇਲੇ ਖਾਲੀ ਰੱਖਦਾ ਹੈ ਜੋ ਕੁਝ ਵੀ ਤੁਸੀਂ ਕਰ ਰਹੇ ਹੁੰਦੇ ਹੋ। ਇੱਕ ਕੈਂਪਰ ਲਈ ਇੱਕ ਹੈਡਲੈਂਪ ਬਹੁਤ ਹੈ।
ਰੱਸੀ ਜਾਂ ਡੋਰੀ:ਰੱਸੀ ਅਤੇ ਡੋਰੀ ਨੂੰ ਬਹੁਤ ਚੀਜ਼ਾਂ ਲਈ ਵਰਤਿਆ ਜਾ ਸਕਦਾ ਹੈ ਜਿਨ੍ਹਾਂ ਵਿੱਚ ਕੱਪੜਿਆਂ ਦੀ ਲਾਇਨ ਅਤੇ ਲਮਕਦੇ ਤਿਰਪਾਲ ਸ਼ਾਮਿਲ ਹਨ।
ਡੱਕਟ ਟੇਪ:ਡੱਕਟ ਟੇਪ ਮਜ਼ਬੂਤ, ਪਾਣੀ ਰੋਕਣ ਵਾਲੀ ਹੁੰਦੀ ਹੈ ਅਤੇ ਅਸਥਾਈ ਤੌਰ ਤੇ ਕਿਸੇ ਵੀ ਚੀਜ਼ ਨੂੰ ਜੋੜ ਸਕਦੀ ਹੈ!
ਭਰੀ ਥੈਲੀ:ਇਹ ਬੈਗ ਤੁਹਾਡੇ ਕਪੜਿਆਂ ਨੂੰ ਦਬਾਉਣ ਅਤੇ ਵਿਵਸਥਿਤ ਕਰਨ ਵਿੱਚ ਮਦਦ ਕਰਦੇ ਹਨ।
ਰਸੋਈ ਸਮਗਰੀ
ਮੈੱਸ ਕਿੱਟ (ਪਲੇਟ/ਮੱਗ/ਕਟੋਰੀ/ਭਾਂਡੇ):ਪਲਾਸਟਿਕ ਜਾਂ ਸਟੀਲ ਦੀਆਂ ਪਲੇਟਾਂ, ਮੱਗ, ਕਟੋਰੀਆਂ ਅਤੇ ਭਾਂਡੇ ਸੱਭ ਤੋਂ ਵਧੀਆ ਹਨ ਕਿਉਂਕਿ ਉਹ ਮਜ਼ਬੂਤ, ਕਾਫੀ ਹਲਕੇ ਅਤੇ ਦੁਬਾਰਾ ਵਰਤਣਯੋਗ ਹੁੰਦੇ ਹਨ।
ਕੈਂਪ ਸਟੋਵ:ਕਈ ਤਰ੍ਹਾਂ ਦੇ ਕੈਂਪ ਸਟੋਵ ਹੁੰਦੇ ਹਨ, ਇਸ ਲਈ ਆਪਣੇ ਲਈ ਆਦਰਸ਼ ਮਾਡਲ ਚੁਣਨ ਲਈ ਸਲਾਹ ਲੈ ਲਉ।
ਬਾਲਣ:ਬਾਲਣ ਕਈ ਤਰ੍ਹਾਂ ਦੇ ਰੂਪਾਂ ਅਤੇ ਕਿਸਮਾਂ ਵਿੱਚ ਆਉਂਦਾ ਹੈ, ਇਸ ਲਈ ਇਹ ਯਕੀਨੀ ਬਣਾਉ ਕਿ ਤੁਹਾਡੇ ਕੋਲ ਤੁਹਾਡੇ ਸਟੋਵ ਜਾਂ ਲਾਲਟੈਣ ਲਈ ਸਹੀ ਬਾਲਣ ਹੈ।
ਵੱਡੇ ਕਟੋਰੇ:ਇੱਕ ਵੱਡਾ ਕਟੋਰਾ ਕੈਂਪਸਾਇਟ ਤੇ ਖਾਣਾ ਬਣਾਉਣ ਲਈ ਸਮਗਰੀਆਂ ਨੂੰ ਮਿਲਾਉਣ ਲਈ ਉਪਯੋਗੀ ਹੁੰਦਾ ਹੈ।
ਕਟਿੰਗ ਬੋਰਡ:ਸਨੈਕਸ ਅਤੇ ਖਾਣਾ ਬਣਾਉਣ ਦੌਰਾਨ ਸਮਗਰੀਆਂ ਨੂੰ ਕੱਟਣ ਲਈ ਕਟਿੰਗ ਬੋਰਡ ਬਹੁਤ ਕੰਮ ਆਉਂਦਾ ਹੈ।
ਛੁਰੀ/ਲੱਕੜ ਦਾ ਚਮਚਾ/ਚਿਮਟਾ:ਕਿਹੜਾ ਖਾਣਾ ਤੁਸੀਂ ਬਣਾਉਣਾ ਹੈ ਨੂੰ ਧਿਆਨ ਵਿੱਚ ਰੱਖੋ ਅਤੇ ਉਨਾਂ ਨੂੰ ਬਣਾਉਣ ਲਈ ਜਿਹੜੇ ਬਰਤਨਾਂ ਦੀ ਲੋੜ ਤੁਹਾਨੂੰ ਪਏਗੀ ਉਨ੍ਹਾਂ ਨੂੰ ਪੈਕ ਕਰਨਾ ਯਾਦ ਰੱਖੋ।
ਭਾਂਡੇ/ਕੜਾਹੀ:ਭਾਂਡਿਆਂ ਅਤੇ ਕੜਾਹੀਆਂ ਜੋ ਅੱਗ ਤੇ ਖਾਣਾ ਬਣਾਉਣ ਲਈ ਬਣਾਈਆਂ ਗਈਆਂ ਹਨ ਨੂੰ ਲਿਜਾਉ ਜੇ ਤੁਸੀਂ ਅੱਗ ਤੇ ਖਾਣਾ ਬਣਾਉਣ ਦੀ ਯੋਜਨਾ ਬਣਾ ਰਹੇ ਹੋ।
ਓਵਨ ਦਸਤਾਨੇ:ਭਾਂਡਿਆਂ ਨੂੰ ਪਕੜਣ ਵਾਲਾ ਜਾਂ ਓਵਨ ਦਸਤਾਨੇ ਤੁਹਾਡੇ ਹੱਥਾਂ ਨੂੰ ਅਰਾਮਦੇਹ ਰੱਖੇਗਾ ਜਦੋਂ ਤੁਸੀਂ ਆਪਣੇ ਭਾਂਡਿਆਂ ਅਤੇ ਕੜਾਹੀਆਂ ਨੂੰ ਸਟੋਵ ਜਾਂ ਅੱਗ ਦੇ ਅੱਗੇ-ਪਿੱਛੇ ਲਿਜਾਉਂਦੇ ਹੋ।
ਭਾਂਡਿਆਂ ਦਾ ਮੁੱਠਾ:ਕੁਝ ਕੜਾਹੀਆਂ ਅਤੇ ਭਾਂਡੇ ਹੈਂਡਲਾਂ ਨਾਲ ਨਹੀਂ ਆਉਂਦੇ ਅਤੇ ਕੜਾਹੀ ਜਾਂ ਭਾਂਡੇ ਨੂੰ ਚੁੱਕਣ ਲਈ ਪੱਤਰੇ-ਵਰਗੇ ਮੁੱਠੇ ਵਰਤੇ ਜਾਂਦੇ ਹਨ।
ਡਿਸ਼ਪੈਨ:ਇੱਕ ਵੱਡਾ ਪਲਾਸਟਿਕ ਦਾ ਡੱਬਾ ਜਾਂ ਬਕਸਾ ਲਿਜਾਉ। ਤੁਸੀਂ ਇਸ ਵਿੱਚ ਪਾਣੀ ਭਰਕੇ ਵਰਤ ਸਕਦੇ ਹੋ ਅਤੇ ਆਪਣੇ ਭਾਂਡੇ ਇਸ ਵਿੱਚ ਧੋ ਸਕਦੇ ਹੋ।
ਬਾਇਓਡੀਗ੍ਰੇਡੇਬਲ ਭਾਂਡੇ ਸਾਫ ਕਰਨ ਵਾਲ ਸਾਬਣ: ਸੁਨਿਸ਼ਚਿਤ ਕਰੋ ਕਿ ਤੁਹਾਡਾ ਭਾਂਡੇ ਸਾਫ ਕਰਨ ਵਾਲਾ ਸਾਬਣ ਬਾਇਓਡੀਗ੍ਰੇਡੇਬਲ ਹੋਏ ਅਤੇ ਸਿੰਕ ਜਾਂ ਨਾਲੀ ਵਿੱਚ ਹੀ ਖਤਮ ਹੋ ਜਾਏ ਨਾ ਕਿ ਝੀਲ ਜਾਂ ਮੈਦਾਨ ਵਿੱਚ। ਹੋਰ ਜ਼ਿਆਦਾ ਜਾਣਨ ਲਈ ""ਕੈਂਪਿੰਗ ਬੇਸਿਕਸ" ਵੇਖੋ।
ਖਾਣਾ ਠੰਢਾ ਰੱਖਣ ਵਾਲਾ:ਤੁਹਾਡਾ ਕੂਲਰ ਜੰਗਲੀ-ਜੀਵ-ਪ੍ਰਤਿਰੋਧੀ ਨਹੀਂ ਹੈ ਇਸ ਲਈ ਰਾਤ ਵੇਲੇ ਜਾਂ ਕਿਸੇ ਹੋਰ ਸਮੇਂ ਜਦੋਂ ਤੁਸੀਂ ਕੈਂਪਸਾਇਟ ਵਿਖੇ ਨਹੀਂ ਹੋ ਇਸ ਨੂੰ ਸਹੀ ਢੰਗ ਨਾਲ ਸਟੋਰ ਕਰਨਾ ਸੁਨਿਸ਼ਚਿਤ ਕਰੋ।
ਵਾਟਰਪਰੂਫ ਮਾਚਿਸਾਂ/ਲਾਈਟਰ:ਜੇ ਤੁਹਾਡੇ ਕੋਲ ਵਾਟਰਪਰੂਫ ਮਾਚਿਸਾਂ ਜਾਂ ਲਾਈਟਰ ਨਹੀਂ ਹਨ ਤਾਂ ਆਪਣੀਆਂ ਮਾਚਿਸਾਂ ਨੂੰ ਇੱਕ ਵਾਟਰਪਰੂਫ ਡੱਬੇ ਜਾਂ ਬੈਗ ਵਿੱਚ ਰੱਖੋ।
ਕੈਨ ਓਪਨਰ:ਜੇ ਤੁਹਾਡੇ ਜੇਬ ਵਾਲੇ ਚਾਕੂ ਵਿੱਚ ਕੈਨ ਓਪਨਰ ਨਹੀਂ ਹੈ ਤਾਂ ਇੱਕ ਵੱਖਰਾ ਕੰਮ ਆਏਗਾ।
ਮੇਜ਼ਪੋਸ਼:ਇੱਕ ਮਜ਼ਬੂਤ, ਪਲਾਸਟਿਕ ਦਾ ਦੁਬਾਰਾ ਵਰਤਣਯੋਗ ਮੇਜ਼ਪੋਸ਼ ਲਿਜਾਉ। ਖਾਣੇ ਤੋਂ ਬਾਅਦ ਇਸ ਨੂੰ ਸਾਫ ਕਰਨਾ ਅਸਾਨ ਹੁੰਦਾ ਹੈ ਅਤੇ ਇਹ ਬਾਰਿਸ਼ ਨਾਲ ਖਰਾਬ ਵੀ ਨਹੀਂ ਹੋਏਗਾ।
ਐਲੂਮੀਨੀਅਮ ਫੋਇਲ:ਐਲੂਮੀਨੀਅਮ ਫੋਇਲ ਕੈਂਪਸਾਇਟ ਤੇ ਕੰਮ ਆਉਂਦੀ ਹੈ, ਖਾਸ ਕਰਕੇ ਅੱਗ ਤੇ ਖਾਣਾ ਬਣਾਉਣ ਅਤੇ ਬਚੇ ਹੋਏ ਸਮਾਨ ਨੂੰ ਲਪੇਟਣ ਲਈ।
ਕਾਗਜ਼ ਦੇ ਤੋਲੀਏ:ਘਰ ਦੀ ਤਰ੍ਹਾਂ, ਕਾਗਜ਼ ਦੇ ਤੋਲੀਏ ਖਰਾਬ ਅਤੇ ਗਿਰੇ ਹੋਏ ਖਾਣੇ ਨੂੰ ਸਾਫ ਕਰਨ ਦੇ ਕੰਮ ਆ ਸਕਦੇ ਹਨ।
ਕੂੜੇ ਵਾਲੇ ਬੈਗ:ਤੁਹਾਡੇ ਸਾਰੇ ਕੂੜੇ ਨੂੰ ਸੰਭਾਲਣ ਲਈ ਕੁਝ ਕੂੜੇ ਵਾਲੇ ਬੈਗ ਕੰਮ ਆਉਂਦੇ ਹਨ। ਰਾਤ ਨੂੰ ਆਪਣੇ ਕੂੜੇ ਨੂੰ ਆਪਣੇ ਵਾਹਨ ਵਿੱਚ ਸੰਭਾਲਣਾ ਨਾ ਭੁੱਲੋ।
ਮੋਮਬੱਤੀਆਂ ਅਤੇ ਹੋਲਡਰ:ਪਿਕਨਿਕ ਮੇਜ਼ ਤੇ ਮੋਮਬੱਤੀਆਂ ਜਾਂ ਟੀ-ਲਾਇਟਾਂ ਤੁਹਾਡੇ ਪਿਕਨਿਕ ਮੇਜ਼ ਤੇ ਕੁਝ ਰੋਸ਼ਨੀ ਖਿਲਾਰਦੀਆਂ ਹਨ, ਖਾਸ ਕਰਕੇ ਜੇ ਤੁਹਾਡੇ ਕੋਲ ਲਾਲਟੈਣ ਨਹੀਂ ਹੈ। ਵਿੰਡਪਰੂਫ ਮੋਮਬੱਤੀ-ਹੋਲਡਰ ਦੀ ਸਲਾਹ ਦਿੱਤੀ ਜਾਂਦੀ ਹੈ।
ਨਿੱਜੀ ਸਮਾਨ
ਕੀੜੇ-ਮਕੌੜੇ ਭਜਾਉਣ ਵਾਲਾ:ਵੱਖ-ਵੱਖ ਸਮਗਰੀਆਂ ਨਾਲ ਕਈ ਕੀੜੇ-ਮਕੌੜੇ ਭਜਾਉਣ ਵਾਲੇ ਉਪਲਬਧ ਹਨ ਇਸ ਲਈ ਯਕੀਨੀ ਬਣਾਉ ਕਿ ਤੁਸੀਂ ਉਸ ਨੂੰ ਚੁਣੋ ਜੋ ਤੁਹਾਡੇ ਲਈ ਸਹੀ ਹੈ।
ਸਨਸਕ੍ਰੀਨ:ਸਨਸਕ੍ਰੀਨ ਜਰੂਰੀ ਹੈ - ਖਾਸ ਕਰਕੇ ਉਚਾਈ ਵਾਲੀਆਂ ਜਗ੍ਹਾਵਾਂ ਤੇ ਜਿੱਥੇ ਸੂਰਜ ਦੀਆਂ ਕਿਰਨਾਂ ਹੋਰ ਨਿੱਗਰ ਹੋ ਜਾਂਦੀਆਂ ਹਨ ਅਤੇ ਪਾਣੀ ਤੇ, ਜਿੱਥੇ ਕਿਰਨਾਂ ਪ੍ਰਤਿਬਿੰਬ ਕਾਰਨ ਕਈ ਗੁਣਾਂ ਹੋ ਜਾਂਦੀਆਂ ਹਨ।
ਸੀਟੀ:ਜੇ ਤੁਸਿਂ ਮੁਸੀਬਤ ਵਿੱਚ ਹੁੰਦੇ ਹੋ ਤਾਂ ਇੱਕ ਵਧੀਆ ਸੀਟੀ ਸੁਣਨ ਦੀ ਸੀਮਾ ਵਿੱਚ ਆਉਂਦੇ ਲੋਕਾਂ ਨੂੰ ਚੌਕੰਨਾ ਕਰ ਸਕਦੀ ਹੈ।
ਚਿਮਟੀ:ਉਂਗਲਾਂ ਤੋਂ ਪੜਛੇ ਵਰਗੀਆਂ ਚੀਜ਼ਾਂ ਨੂੰ ਲਾਉਣ ਲਈ ਚਿਮਟੀ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਐਲਓਏ ਜ਼ੈਲ:ਐਲਓਏ ਧੁੱਪ ਨਾਲ ਝੁਲਸੀ ਤਵੱਚਾ ਨੂੰ ਅਰਾਮ ਦਿੰਦਾ ਹੈ।
ਨਿੱਜੀ ਹਾਇਜੀਨ
ਬਾਇਓਡੀਗ੍ਰੇਡੇਬਲ ਸ਼ੈਂਪੂ ਅਤੇ ਸਾਬਣ:ਉਹ ਸ਼ੈਂਪੂ ਅਤੇ ਸਾਬਣ ਵੇਖੋ ਜੋ ਬਾਇਓਡੀਗ੍ਰੇਡੇਬਲ ਹੋਏ। ਯਾਦ ਰੱਖੋ - ਬਾਇਓਡੀਗ੍ਰੇਡੇਬਲ ਉਤਪਾਦ ਵੀ ਸਿੰਕ ਜਾਂ ਨਾਲੀ ਵਿੱਚ ਖਤਮ ਹੋਣੇ ਚਾਹੀਦੇ ਹਨ, ਨਾ ਕਿ ਝੀਲਾਂ ਵਿੱਚ।
ਬੱਚਿਆਂ ਨਾਲ ਕੈਂਪਿੰਗ
ਡਾਇਪਰ ਅਤੇ ਪੂੰਝਣੇ:ਟਰਿਪ ਲਈ ਕਾਫੀ ਸਾਰੇ ਡਾਇਪਰ ਅਤੇ ਪੂੰਝਣੇ ਲਿਜਾਉ (ਕੁਝ ਫਾਲਤੂ ਵੀ)। ਪੂਟੇ ਪੈਕੇਟ ਨੂੰ ਪੈਕ ਕਰਨ ਦੀ ਲੋੜ ਨਹੀਂ ਹੈ!
ਅਤੀਰਿਕਤ ਕਪੜੇ/ਜੁਤੀਆਂ:ਬੱਚਿਆਂ ਨੂੰ ਸੁੱਕਾ ਅਤੇ ਨਿੱਘਾ ਰੱਖਣ ਨੂੰ ਯਕੀਨੀ ਬਣਾਉਣ ਲਈ ਕਪੜਿਆਂ ਅਤੇ ਜੁਤੀਆਂ ਦੇ ਕਈ ਅਤੀਰਿਕਤ ਸੈਟ ਪੈਕ ਕਰੋ। ਬੱਚੇ ਕੈਂਪਿੰਗ ਦਾ ਆਨੰਦ ਮਾਣਦੇ ਹਨ, ਪਰ ਇੱਥੇ ਘਰ ਨਾਲੋਂ ਜਲਦੀ ਗਿੱਲੇ ਅਤੇ ਗੰਦੇ ਹੋ ਜਾਂਦੇ ਹਨ।
ਪਾਲਤੂ ਜਾਨਵਰਾਂ ਨਾਲ ਕੈਂਪਿੰਗ
ਸੰਗਲੀ:ਬਹੁਤੇ ਰਾਸ਼ਟਰੀ ਪਾਰਕਾਂ ਦੇ ਪਾਲਤੂ ਜਾਨਵਰਾਂ ਅਤੇ ਸੰਗਲੀਆਂ ਸੰਬੰਧੀ ਨਿਯਮ ਹਨ - ਜਾਣ ਤੋਂ ਪਹਿਲਾਂ ਇਨ੍ਹਾਂ ਨੂੰ ਜਾਣਨਾ ਯਕੀਨੀ ਬਣਾਉ।
ਡੋਗੀ ਬੈਗਸ:ਹਰ ਵਾਰ ਆਪਣੇ ਪਾਲਤੂ ਜਾਨਵਰ ਦੇ ਕਰਨ ਤੋਂ ਬਾਅਦ ਸਫਾਈ ਕਰਨਾ ਯਾਦ ਰੱਖੋ।
ਪਾਲਤੂ ਜਾਨਵਰਾਂ ਦਾ ਖਾਣਾ/ਭੋਜਨ:ਰਾਤ ਦੇ ਸਮੇਂ ਜਾਂ ਜਦੋਂ ਤੁਸੀਂ ਕੈਂਪਸਾਇਟ ਤੋਂ ਦੂਰ ਜਾਂਦੇ ਹੋ, ਤਾਂ ਆਪਣੇ ਖਾਣੇ ਦੀ ਤਰ੍ਹਾਂ ਪਾਲਤੂ ਜਾਨਵਰਾਂ ਦੇ ਖਾਣੇ ਨੂੰ ਵੀ ਸਹੀ ਢੰਗ ਨਾਲ ਸਟੋਰ ਕਰੋ।
ਬਰੱਸ਼:ਤੁਹਾਡੇ ਪਾਲਤੂ ਜਾਨਵਰ ਦੇ ਵਾਲਾਂ ਵਿਚੋਂ ਗੰਦਗੀ ਜਾਂ ਕੋਈ ਹੋਰ ਚੀਜ਼ ਨੂੰ ਸਾਫ ਕਰਨ ਲਈ ਬਰੱਸ਼ ਕੰਮ ਆਏਗਾ।
ਹੋਰ
ਕਪੜਿਆਂ ਦੇ ਪਿੰਨ:ਰੱਸੀ ਤੇ ਗਿਲੀਆਂ ਵਸਤੂਆਂ ਨੂੰ ਸੁਕਾਉਣ ਵਾਸਤੇ ਟੰਗਣ ਲਈ ਕੁਝ ਕਪੜਿਆਂ ਦੇ ਪਿੰਨ ਲਿਜਾਉ।
ਛੋਟਾ ਝਾੜੂ ਅਤੇ ਕੂੜੇ ਵਾਲਾ ਭਾਂਡਾ:ਕੋਈ ਵੀ ਬਚੀਆਂ ਚੀਜ਼ਾਂ, ਪਾਇਨ ਸੂਈਆਂ ਅਤੇ ਗੰਦਗੀ ਨੂੰ ਸਾਫ ਕਰਨ ਅਤੇ ਆਪਣੇ ਟੈਂਟ ਨੂੰ ਸਾਫ-ਸੁਥਰਾ ਰੱਖਣ ਲਈ ਝਾੜੂ ਅਤੇ ਕੂੜੇ ਵਾਲੇ ਭਾਂਡੇ ਦੀ ਵਰਤੋਂ ਕਰੋ।
ਪ੍ਰਾਥਮਿਕ ਚਿਕਿਤਸਾ ਕਿਟ:ਸੁਨਿਸ਼ਚਿਤ ਕਰੋ ਕਿ ਤੁਹਾਡੀ ਪ੍ਰਾਥਮਿਕ ਚਿਕਿਤਸਾ ਕਿਟ ਪੂਰੀ ਅਤੇ ਨਵੀਨਤਮ ਹੋਏ।
ਅੱਗ ਜਲਾਉਣ ਲਈ ਅਖਬਾਰ:ਜੇ ਤੁਹਾਡੇ ਕੋਲ ਕੋਈ ਅਖਬਾਰ ਨਹੀਂ ਹੈ, ਤਾਂ ਹੋਰ ਕਿਸੇ ਵੀ ਤਰ੍ਹਾਂ ਦਾ ਕਾਗਜ਼ ਕੰਮ ਕਰ ਦੇਵੇਗਾ।
- Date modified :