ਕੈਂਪਸਾਇਟ ਦੀਆਂ ਕਿਸਮਾਂ (Types of Camping)

ਸੂਚਨਾ : ਕਿਰਪਾ ਕਰਕੇ ਧਿਆਨ ਦਿਓ ਕਿ ਭਾਵੇਂ ਤੁਹਾਡੀ ਸਹੂਲਤ ਲਈ ਕੁਝ ਜਾਣਕਾਰੀ ਦਾ ਅਨੁਵਾਦ ਵਾਧੂ ਭਾਸ਼ਾਵਾਂ ਵਿੱਚ ਕੀਤਾ ਗਿਆ ਹੈ, ਪਰੰਤੂ ਪਾਰਕਸ ਕੈਨੇਡਾ ਵੈਬਸਾਈਟ ਅਤੇ ਗਾਹਕ ਸੇਵਾਵਾਂ (ਕਸਟਮਰ ਸਰਵਿਸਿਜ) ਦੀ ਬਾਕੀ ਜਾਣਕਾਰੀ ਕੈਨੇਡਾ ਦੀਆਂ ਦੋ ਸਰਕਾਰੀ ਭਾਸ਼ਾਵਾਂ ਵਿੱਚ ਹੈ : ਫਰਾਂਸੀਸੀ ਅਤੇ ਅੰਗਰੇਜ਼ੀ।

This page is also available in English

ਤੁਹਾਡਾ ਟਰਿਪ ਪਲਾਨ ਕਰਨਾ

Transcript

ਤੁਹਾਡਾ ਟਰਿਪ ਪਲਾਨ ਕਰਨਾ


ਹੈਲੋ! ਸਤਿ ਸ੍ਰੀ ਅਕਾਲ! ਇਹ ਛੋਟਾ ਜਿਹਾ ਵੀਡੀਓ ਤੁਹਾਨੂੰ ਦੱਸਣ ਵਿੱਚ ਮਦਦ ਕਰੇਗਾ ਕਿ ਕੈਂਪਿੰਗ ਟਰਿਪ ਕਿਵੇਂ ਪਲਾਨ ਕਰਨਾ ਹੈ

ਕਿਵੇਂ ਕੈਂਪ ਲਈ ਜਗ੍ਹਾ ਬੁੱਕ ਕਰਨੀ ਹੈ ਅਤੇ ਜਦੋਂ ਤੁਸੀਂ ਨੈਸ਼ਨਲ ਪਾਰਕ ਵਿਖੇ ਪਹੁੰਚੋ ਤਾਂ ਤੁਹਾਨੂੰ ਕੀ ਉਮੀਦ ਕਰਨੀ ਚਾਹੀਦੀ ਹੈ।

ਦ ਪਾਰਕਸ ਕੈਨੇਡਾ ਦੀ ਵੈਬ ਸਾਇਟ ਤੇ ਸਾਡੇ ਰਾਸ਼ਟਰੀ ਪਾਰਕਾਂ ਬਾਰੇ ਬਹੁਤ ਸਾਰੀ ਜਾਣਕਾਰੀ ਹੈ।

ਇਹ ਵੇਖਣ ਲਈ ਕਿ ਤੁਸੀਂ ਆਪਣਾ ਕੈਂਪ ਕਿੱਥੇ ਲਗਾਉਣਾ ਚਾਹੁੰਦੇ ਹੋ www.parkscanada.ca ਵਿਖੇ ਵੈਬ ਸਾਇਟ ਤੇ ਇੱਕ ਝਾਤ ਮਾਰੋ।

ਤੁਸੀਂ ਨਾਮ ਜਾਂ ਪ੍ਰਦੇਸ਼ ਰਾਹੀਂ ਰਾਸ਼ਟਰੀ ਪਾਰਕ ਦੀ ਖੋਜ ਕਰ ਸਕਦੇ ਹੋ। ਵੈਬਸਾਇਟ ਵਿੱਚ ਕੈਂਪ ਬਾਰੇ ਸਿੱਖਣ ਦਾ ਇੱਕ ਸੈਕਸ਼ਨ ਵੀ ਹੈ

ਕਿਵੇਂ-ਕਰੀਏ ਵੀਡੀਓ, ਭੋਜਨ ਦੇ ਸੁਝਾਅ, ਤਰਕੀਬਾਂ, ਅਤੇ ਤੁਹਾਡੇ ਟਰਿਪ ਨੂੰ ਪਲਾਨ ਕਰਨ ਵਿੱਚ ਤੁਹਾਡੀ ਮਦਦ ਲਈ ਹੋਰ ਵਿਸ਼ੇਸ਼ ਜਾਣਕਾਰੀ ਦੇ ਨਾਲ।

ਤੁਸੀਂ 1-888-773-8888 ਤੇ ਸਾਡੀ ਟੋਲ-ਫਰੀ ਸੂਚਨਾ ਸੇਵਾ ਤੇ ਕਾਲ ਵੀ ਕਰ ਸਕਦੇ ਹੋ।

ਪਾਰਕਸ ਕੈਨੇਡਾ ਦਾ ਸੂਚਨਾ ਅਫਸਰ ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਕੇ ਖੁਸ਼ ਹੋਏਗਾ।

ਰਾਸ਼ਟਰੀ ਪਾਰਕਾਂ ਦੀ ਵਧੇਰੇ ਜਾਣਕਾਰੀ ਲਈ, ਪਾਰਕਸ ਕੈਨੇਡਾ ਵਿਜ਼ਿਟਰਸ ਗਾਇਡ ਤੇ ਇੱਕ ਝਾਤ ਮਾਰੋ,

ਜੋ ਸਾਡੀ ਵੈਬਸਾਇਟ ਤੇ ਉਪਲਬਧ ਹੈ ਜਾਂ ਟੋਲ-ਫਰੀ ਸੂਚਨਾ ਸੇਵਾ ਤੇ ਕਾਲ ਕਰਕੇ ਲਉ।

ਕੈਂਪ ਸਾਇਟ ਆਨ-ਲਾਇਨ ਬੁੱਕ ਕਰਨ ਲਈ, reservation.pc.gc.ca ਤੇ ਕੈਂਪਗਰਾਉਂਡ ਰਿਜ਼ਰਵੇਸ਼ਨ ਸਰਵਿਸ ਤੇ ਜਾਉ।

ਜਦੋਂ ਤੁਸੀਂ ਆਪਣੀ ਕੈਂਪਸਾਇਟ ਬੁੱਕ ਕਰ ਲੈਂਦੇ ਹੋ ਤਾਂ ਇਸ ਦੀ ਤਸਦੀਕ ਤੁਹਾਨੂੰ ਈਮੇਲ ਕਰ ਦਿੱਤੀ ਜਾਏਗੀ।

ਜੇ ਤੁਸੀਂ ਚਾਹੋ, ਤੁਸੀਂ ਫੋਨ ਰਾਹੀਂ ਵੀ ਬੁਕਿੰਗ ਕਰ ਸਕਦੇ ਹੋ। 1-877-ਰਿਜ਼ਰਵ ਤੇ ਕਾਲ ਕਰੋ ਅਤੇ ਕੋਈ ਇੱਕ ਤੁਹਾਨੂੰ ਤੁਹਾਡੀ ਕੈਂਪਸਾਇਟ ਰਿਜ਼ਰਵ ਕਰਵਾਉਣ ਵਿੱਚ ਮਦਦ ਕਰੇਗਾ।

ਕੁਝ ਰਾਸ਼ਟਰੀ ਪਾਰਕਾਂ ਵਿੱਚ ਤੁਸੀਂ ਯਰਟਜ਼, ਟੀਪੀਜ਼, ਕੈਬਿਨਾਂ ਅਤੇ ਕਾਟੇਜ਼ ਟੈਂਟਾਂ ਨੂੰ ਵੀ ਬੁੱਕ ਕਰਵਾ ਸਕਦੇ ਹੋ।

ਇਸ ਵਿਕਲਪ ਬਾਰੇ ਪੁੱਛਣਾ ਯਕੀਨੀ ਬਣਾਉ ਜੇ ਤੁਸੀਂ ਆਪਣੇ ਟੈਂਟ ਨਾਲ ਨਹੀਂ ਚੁੱਕਣਾ ਚਾਹੁੰਦੇ।

ਜਾਂ ਤੁਸੀਂ ਥੋੜ੍ਹਾ ਜਿਹਾ ਹੱਟਕੇ ਕਰਨਾ ਚਾਹੁੰਦੇ ਹੋ।

ਆਪਣੇ ਟਰਿਪ ਲਈ ਲੋੜੀਂਦੀ ਸਾਰੀ ਸਮੱਗਰੀ ਅਤੇ ਸਮਾਨ ਪੈਕ ਕਰੋ;

ਆਪਣਾ ਸਿਹਤ ਸੁਰੱਖਿਆ ਬੀਮਾ ਕਾਰਡ ਅਤੇ ਕੈਂਪਸਾਇਟ ਤਸਦੀਕ ਨੰਬਰ ਨਾ ਭੁੱਲੋ।

ਅਸੀਂ ਸਲਾਹ ਦੇਵਾਂਗੇ ਕਿ ਤੁਸੀਂ ਆਪਣੇ ਸਫਰ ਦੇ ਪਲਾਨ ਦੀ ਇੱਕ ਕਾਪੀ ਆਪਣੇ ਦੋਸਤ ਨੂੰ ਵੀ ਦਿਉ।

ਜਦੋਂ ਤੁਸੀਂ ਰਾਸ਼ਟਰੀ ਪਾਰਕ ਦੇ ਪ੍ਰਵੇਸ਼ ਦੁਆਰ ਤੇ ਪਹੁੰਚਦੇ ਹੋ, ਪਾਰਕ ਦੇ ਪ੍ਰਵੇਸ਼ ਦੁਆਰ ਜਾਂ ਸੂਚਨਾ ਕੇਂਦਰ ਤੇ ਰੁੱਕੋ।

ਇੱਥੇ ਤੁਹਾਨੂੰ ਪਾਰਕ-ਵਿਸ਼ੇਸ਼ ਵਿਜ਼ਿਟਰ ਗਾਇਡ ਮਿਲੇਗੀ ਅਤੇ ਪਾਰਕ ਵਿੱਚ ਪ੍ਰਵੇਸ਼ ਕਰਨ ਲਈ ਕਿੱਥੇ ਤੁਸੀਂ ਆਪਣੀ ਰੋਜ਼ਾਨਾ ਫੀਸ ਦੇਣੀ ਹੈ।

ਫੇਰ, ਆਪਣੇ ਕੈਂਪਗਰਾਉਂਡ ਤੇ ਜਾਉ ਅਤੇ ਕੈਂਪਗਰਾਉਂਡ ਦੁਆਰ ਤੇ ਰੁੱਕੋ। ਕੈਂਪਗਰਾਉਂਡ ਕਰਮਚਾਰੀ ਨੂੰ ਆਪਣਾ ਕੈਂਪਸਾਇਟ ਰਿਜ਼ਰਵੇਸ਼ਨ ਵਿਖਾਉ।

ਕਰਮਚਾਰੀ ਤੁਹਾਨੂੰ ਰਜ਼ਿਸਟਰ ਕਰ ਲਏਗਾ ਅਤੇ ਤੁਹਾਨੂੰ ਕੈਂਪਗਰਾਉਂਡ ਨਕਸ਼ਾ ਦੇਵੇਗਾ ਜੋ ਵਿਖਾਏਗਾ ਕਿ ਤੁਹਾਡੀ ਕੈਂਪਸਾਇਟ ਕਿੱਥੇ ਹੈ।

ਆਪਣੇ ਕੈਂਪਗਰਾਉਂਡ ਨਕਸ਼ੇ ਦੀ ਮਦਦ ਨਾਲ, ਆਪਣੀ ਸਾਇਟ ਤੇ ਜਾਉ।

ਨਜਦੀਕੀ ਗੁਸਲਖਾਨਿਆਂ ਨੂੰ ਲੱਭਣਾ ਯਕੀਨੀ ਬਣਾਉ। ਨਾਲ ਹੀ ਪਾਣੀ ਦੀ ਨਜਦੀਕੀ ਬਾਹਰਲੀ ਸਪਲਾਈ ਲੱਭਣ ਨੂੰ ਵੀ ਯਕੀਨੀ ਬਣਾਉ।

ਵਿਜ਼ਿਟਰ ਕੇਂਦਰ ਤੇ ਜਾਣ ਦਾ ਇਹ ਸਹੀ ਸਮਾਂ ਹੈ।

ਉਥੋਂ ਦਾ ਸਟਾਫ ਤੁਹਾਨੂੰ ਦੱਸੇਗਾ ਕਿ ਤੁਹਾਡੇ ਰਹਿਣ ਦੌਰਾਨ ਕਿਹੜੀਆਂ ਗਤੀਵਿਧੀਆਂ ਵਿੱਚ ਭਾਗ ਲਿਆ ਜਾ ਸਕਦਾ ਹੈ।

ਤੁਸੀਂ ਕੀ ਕਰ ਸਕਦੇ ਹੋ ਬਾਰੇ ਦੱਸਣ ਵਿੱਚ ਮਦਦ ਕਰਨ ਲਈ ਬਹੁਤ ਸਾਰੇ ਵਿਜ਼ਿਟਰ ਕੇਂਦਰਾਂ ਨੇ ਦਿਲਚਸਪ ਨੁਮਾਇਸ਼ਾਂ ਵੀ ਲਗਾਈਆਂ ਹੁੰਦੀਆਂ ਹਨ

ਅਤੇ ਉਸ ਰਾਸ਼ਟਰੀ ਪਾਰਕ ਵਿੱਚ ਵੇਖੋ ਜਿੱਥੇ ਤੁਸੀਂ ਜਾ ਰਹੇ ਹੋ।

ਜਦੋਂ ਵਾਪਸ ਪਰਤਣ ਦਾ ਸਮਾਂ ਆਏ, ਆਪਣੇ ਸਾਰੀ ਸਮੱਗਰੀ ਅਤੇ ਨਿੱਜੀ ਚੀਜ਼ਾਂ ਨੂੰ ਇਕੱਤਰ ਕਰਨਾ ਯਕੀਨੀ ਬਣਾਉ

ਅਤੇ ਸਾਇਟ ਨੂੰ ਉਸੇ ਅਵਸਥਾ ਵਿੱਚ ਛੱਡੋ ਜਿਵੇਂ ਤੁਹਾਨੂੰ ਮਿਲੀ ਸੀ। ਸਾਰੀ ਗੰਦਗੀ ਅਤੇ ਰੀਸਾਇਕਲੇਬਲਾਂ ਨੂੰ ਕੂੜੇ ਦੇ ਉਪਯੁਕਤ ਡੱਬਿਆਂ ਵਿੱਚ ਪਾਉ।

ਜੇ ਟਰਿਪ ਤੋਂ ਪਹਿਲਾਂ ਤੁਹਾਡੇ ਕੋਈ ਸਵਾਲ ਹਨ ਤਾਂ ਟੋਲ-ਫਰੀ ਸੂਚਨਾ ਨੰਬਰ ਤੇ ਕਾਲ ਕਰੋ।

ਅਤੇ ਜੇ ਰਹਿਣ ਦੌਰਾਨ ਤੁਹਾਡੇ ਕੋਈ ਸਵਾਲ ਹਨ ਤਾਂ ਸਾਡੇ ਹਿਤੈਸ਼ੀ ਸਟਾਫ ਵਿਚੋਂ ਕਿਸੇ ਨੂੰ ਵੀ ਪੁੱਛੋ।

ਕੈਂਪਿੰਗ ਸਾਡੇ ਰਾਸ਼ਟਰੀ ਪਾਰਕਾਂ ਦਾ ਮਨੋਰੰਜਕ ਢੰਗ ਨਾਲ ਅਨੁਭਵ ਕਰਨਾ ਹੈ। ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇੱਕ ਵਾਰ ਜਰੂਰ ਅਜ਼ਮਾਓਗੇ।

ਖੁਸ਼ੀਆਂ ਭਰੀ ਕੈਂਪਿੰਗ!

ਕੈਂਪਿੰਗ ਤੇ ਵਧੇਰੇ ਜਾਣਕਾਰੀ ਲਈ, ਕਿਰਪਾ ਕਰਕੇ ਦ ਪਾਰਕਸ ਕੈਨੇਡਾ ਦੀ ਵੈਬਸਾਇਟ ਤੇ ਕੈਂਪਿੰਗ ਸਿੱਖੋ (Learn to Camp) ਸੈਕਸ਼ਨ ਤੇ ਜਾਉ।

www.parkscanada.gc.ca
ਜਾਂ 1-888-773-8888 ਤੇ ਕਾਲ ਕਰੋ
© Her Majesty the Queen in Right of Canada, represented by Parks Canada, 2012.

ਫਰੰਟਕੰਟ੍ਰੀ ਕੈਂਪਿੰਗ ਫਰੰਟਕੰਟ੍ਰੀ ਕੈਂਪਿੰਗ

ਫਰੰਟਕੰਟ੍ਰੀ ਕੈਂਪਿੰਗ - ਪਾਰਕਸ ਕੈਨੇਡਾ ਦੇ ਫਰੰਟਕੰਟ੍ਰੀ ਕੈਂਪਗਰਾਉਂਡ ਤੁਹਾਡੇ ਕੈਂਪਿੰਗ ਵਿੱਚ ਰਹਿਣ ਨੂੰ ਜ਼ਿੰਨਾ ਜ਼ਿਆਦਾ ਸੰਭਵ ਹੋਏ ਉਨ੍ਹਾਂ ਅਰਾਮਦੇਹ ਬਣਾਉਣ ਲਈ ਸੁਸੱਜਤ ਹਨ। ਉਹ ਤੁਹਾਨੂੰ ਤੁਹਾਡੇ ਵਾਹਨਾਂ ਨੂੰ ਸਿੱਧਾ ਤੁਹਾਡੀ ਕੈਂਪਸਾਇਟ ਤੇ ਲਿਜਾਉਣ ਦੀ ਇਜਾਜ਼ਤ ਦਿੰਦੇ ਹਨ। ਇਹੋ ਜਿਹੇ ਕੈਂਪਗਰਾਉਂਡ ਆਮ ਤੌਰ ਤੇ ਦੂਸਰਿਆਂ ਨਾਲੋਂ ਵਿਅੱਸਤ ਰਹਿੰਦੇ ਹਨ ਕਿਉਂਕਿ ਉਹ ਜ਼ਿਆਦਾ ਸਹੂਲਤਾਂ ਅਤੇ ਸੁਵਿਧਾਵਾਂ ਦਿੰਦੇ ਹਨ ਜਿਨ੍ਹਾਂ ਵਿੱਚ ਸ਼ਾਵਰਸ, ਫਲੱਸ਼ ਪਖਾਨੇ, ਥੀਏਟਰ, ਖੇਡ ਦੇ ਮੈਦਾਨ, ਸਨੈਕ ਬਾਰ, ਵਿਆਖਿਆਤਮਕ ਪ੍ਰੋਗਰਾਮਿੰਗ, ਗੋਲਫ ਦੇ ਮੈਦਾਨ ਅਤੇ ਹੋਰ ਬਹੁਤ ਕੁਝ ਸ਼ਾਮਲ ਹੈ। ਸਾਡੇ ਕੁਝ ਕੈਂਪਗਰਾਉਂਡਾਂ ਕੋਲ ਤਾਂ ਸਵਿਮਿੰਗ ਪੂਲ ਵੀ ਹਨ!

ਬੈਕਕੰਟ੍ਰੀ ਕੈਂਪਿੰਗ ਬੈਕਕੰਟ੍ਰੀ ਕੈਂਪਿੰਗ

ਬੈਕਕੰਟ੍ਰੀ ਕੈਂਪਿੰਗ - ਬੈਕਕੰਟ੍ਰੀ ਕੈਂਪਿੰਗ ਸਹੂਲਤਾਂ ਅਤੇ ਸੁਵਿਧਾਵਾਂ ਤੋਂ ਦੂਰ ਸੁੰਨਸਾਨ ਜੰਗਲਾਂ ਵਿੱਚ ਕੀਤੀ ਜਾਂਦੀ ਹੈ। ਜ਼ਿਆਦਾਤਰ ਸਮਾਂ, ਤੁਸੀਂ ਬੈਕਕੰਟ੍ਰੀ ਜਾਂ ਪੁਰਾਣੀਆਂ ਸਾਇਟਾਂ ਤੇ ਪਹੁੰਚਣ ਲਈ ਚੜ੍ਹਾਈ, ਸਕੀ, ਸਨੋਸ਼ੂ ਕਰਦੇ ਹੋ, ਅਤੇ ਬੇੜੀ ਜਾਂ ਡੋਂਗੀ ਚਲਾਉਂਦੇ ਹੋ। ਉਨ੍ਹਾਂ ਵਿੱਚ ਅਕਸਰ ਬਹੁਤ ਹੀ ਘੱਟ ਸਹੂਲਤਾਂ ਹੁੰਦੀਆਂ ਹਨ ਪਰ ਬਹੁਤ ਹੀ ਘੱਟ ਭੀੜ ਹੁੰਦੀ ਹੈ ਅਤੇ ਤੁਹਾਨੂੰ ਅਸਲੀਅਤ ਵਿੱਚ ਲੱਗਦਾ ਹੈ ਕਿ ਤੁਸੀਂ ਇਸ ਸੱਭ ਤੋਂ ਦੂਰ ਪਹੁੰਚ ਗਏ ਹੋ।

Date modified :